ਅੱਜ ਤੁਹਾਨੂੰ ਡਾ. ਜਗਤਾਰ ਬਾਰੇ ਸੰਪੂਰਨ ਜਾਣਕਾਰੀ ਪ੍ਰਦਾਨ ਕਰਾਗੇ । ਕੀ ਤੁਸੀ ਜਾਣਦੇ ਹੋ ਡਾ. ਜਗਤਾਰ ਦੇ ਬਾਰੇ ?
ਡਾ. ਜਗਤਾਰ
ਜਨਮ – 23 ਮਾਰਚ,1935 ਮੌਤ – 30 ਮਾਰਚ, 2010 ਪਿਤਾ – ਨੱਥਾ ਸਿੰਘ ( ਮੱਧ ਸ੍ਰੇਣੀ ਦੇ ਗਰੀਬ ਕਿਸਾਨ ਘਰਾਣੇ ਨਾਲ ਸੰਬੰਧਿਤ ਸੀ। ) ਮਾਤਾ – ਗੁਰਚਰਨ ਕੌਰ ਪਾਲਣ ਵਾਲੇ ਮਾਤਾ ਪਿਤਾ – ਲਕਸ਼ਮੀ ਦੇਵੀ ਤੇ ਜਵਾਹਰ ਸਿੰਘ ਪਿੰਡ – ਰਾਜਗੁਮਾਲ, ਜਲੰਧਰ ਉਰਦੂ ,ਫਾਰਸੀ , ਪੰਜਾਬੀ ਦੀ ਐਮ.ਏ ਕੀਤੀ । ਤੀਜੇ ਦੌਰ ਦੇ ਕਵੀ ਸਨ । ਪਿਆਰ ਬਾਰੇ ਤ੍ਰਾਸਦੀ (ਤਰਸ/ ਦਰਦ) ਭਰਿਆ ਨਜ਼ਰੀਆ ਸੱਚੇ ਪਿਆਰ ਦੀ ਤਾਂਘ ਰੱਖਣ ਵਾਲਾ ਕਵੀ ਜੁਝਾਰੂ ਪ੍ਰਵਿਰਤੀ ਵਾਲਾ ਪ੍ਰਗਤੀਸ਼ੀਲ ਕਵੀ ਗੋਰਮਿੰਟ ਕਾਲਜ, ਹੁਸ਼ਿਆਰਪੁਰ ਵਿੱਚ ਅਧਿਆਪਕ ਰਹੇ । 1993 ਵਿੱਚ ਸੇਵਾ ਮੁਕਤ ਹੋਏ । ਉਸਦੀਆਂ ਕਵਿਤਾਵਾਂ ਉਰਦੂ ਅਜੀਤ ਅਖਬਾਰ ਵਿੱਚ ਛੱਪਦੀਆਂ ਰਹੀਆਂ। ਜਗਤਾਰ ਨੇ ਸਭ ਤੋਂ ਪਹਿਲਾਂ ਪਪੀਹਾ ਨਾਮ ਹੇਠ ਲਿਖਣਾ ਸ਼ੁਰੂ ਕੀਤਾ । ਜਗਤਾਰ ਨੂੰ ਭਾਸਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਕਵੀ ਪੁਰਸਕਾਰ 1991 ਵਿੱਚ ਪ੍ਰਾਪਤ ਹੋਇਆ। ਪਾਕਿਸਤਾਨੀ ਸਾਹਿਤਿਕ ਰਚਨਾਵਾਂ ਨੂੰ ਗੁਰਮੁਖੀ ਚ ਲਿਪੀ ਅੰਤਰ ਕੀਤਾ । ਪੀ.ਐਚ.ਡੀ . ਦੀ ਡਿਗਰੀ ਡਾਕਟਰ ਵਿਸ਼ਵਨਾਥ ਤਿਵਾੜੀ ਦੀ ਨਿਗਰਾਨੀ ਹੇਠ ਆਧੁਨਿਕ ਪਾਕਿਸਤਾਨੀ ਪੰਜਾਬੀ ਕਵਿਤਾ ਵਿਸੇ ਹੇਠ ਕੀਤੀ। ਪਾਕਿਸਤਾਨ ਵਿੱਚ ਜਗਤਾਰ ਦਾ ਕਹਿਕਸ਼ਾਂ ਕਾਵਿ ਸੰਗ੍ਰਹਿ ਛਪਿਆ । ਗੁਰਬਚਨ ਨੇ ਜਗਤਾਰ ਨੂੰ ਅਣਸੁਣੀਆਂ ਦਸਤਕਾਂ ਦਾ ਕਵੀ ਕਿਹਾ . ਡਾਕਟਰ ਸਤਿੰਦਰ ਅਨੁਸਾਰ ਜਗਤਾਰ ਗਜ਼ਲ ਦਾ ਵੱਡਾ ਸ਼ਾਇਰ ਹੈ। ਦਵਿੰਦਰ ਸਤਿਆਰਥੀ ਅਨੁਸਾਰ ਯੁੱਗ ਅਨੁਕੂਲ ਚੇਤਨਾ ਦਾ ਕਵੀ ਹੈ ।ਕਾਵਿ ਸੰਗ੍ਰਹਿ ਰੁੱਤਾਂ ਰਾਗਲੀਆਂ - 1957 ਪਹਿਲਾ ਕਾਵਿ ਸੰਗ੍ਰਹਿ ਕੱਚੀ ਉਮਰ ਵਿੱਚ ਲਿਖਿਆ । ਪੇਂਡੂ ਜੀਵਨ ਤੇ ਪੰਜਾਬੀ ਸੱਭਿਆਚਾਰ ਬਾਰੇ ਲਿਖਿਆ । ਪੇਂਡੂ ਲੋਕਾਂ ਦੇ ਜੀਵਨ ਬਾਰੇ ਗੀਤ ਲਿਖੇ । ਇਸ ਸੰਗ੍ਰਹਿ ਵਿੱਚ ਜਗਤਾਰ ਨੇ ਪਪੀਹਾ ਉਪਨਾਮ ਵਰਤਿਆ ਬਾਅਦ ਵਿੱਚ ਸਿਰਫ ਜਗਤਾਰ ਹੀ ਲਿਖਿਆ ।ਤਲਖੀਆਂ ਰੰਗੀਨੀਆਂ 1960 ਇਸ ਨਾਲ ਪ੍ਰਸਿੱਧੀ ਵੀ ਮਿਲੀ ਤੇ ਪਹਿਚਾਣ ਬਣੀ । ਪ੍ਰਗਤੀਵਾਦੀ ਸੁਰ ਵਿੱਚ ਲਿਖਿਆ। ਦੁੱਧ ਪੱਥਰੀ 1961 - ਨਜ਼ਮਾਂ ,ਗਜ਼ਲਾਂ ( ਪ੍ਰਗਤੀਵਾਦ ਸਿਖਰ ਤੇ ਹੈ) ਅਧੂਰਾ ਆਦਮੀ 1967 ਲਹੂ ਦੇ ਨਕਸ਼ 1973 ਛਾਂਗਿਆ ਰੁੱਖ 1976 ਸ਼ੀਸ਼ੇ ਦਾ ਜੰਗਲ 1980 - ਪਹਿਲਾ ਗਜਲ ਸੰਗ੍ਰਹਿ ਜਜੀਰਿਆਂ ਵਿੱਚ ਘਿਰਿਆ ਸਮੁੰਦਰ 1985 ਚਨੁਕਰੀ ਸ਼ਾਮ 1990 – ਗੀਤ, ਮਰਸ਼ੀਏ ( ਮੌਤ ਚ ਲਿਖੇ ਗੀਤ) ਜੁਗਨੂੰ, ਦੀਵਾ ਤੇ ਦਰਿਆ 1995 ਅੱਖਾਂ ਵਾਲੀਆਂ ਪੈੜਾਂ 1999 ਮੇਰੀ ਅੰਦਰ ਇੱਕ ਸਮੁੰਦਰ 2001- 268 ਗਜਲਾਂ , ਮੁੱਖਬੰਦ ਪ੍ਰੋਫੈਸਰ ਊਧਮ ਸਿੰਘ ਨੇ ਲਿਖਿਆ ਪ੍ਰਵੇਸ਼ ਦੁਆਰ 2003 ਹਰ ਮੋੜ ਤੇ ਸਲੀਬਾਂ 2003 ਮੋਮ ਦੇ ਲੋਕ 2006 - ਅੰਤਿਮ ਕਾਵਿ ਸੰਗ੍ਰਹਿ । ਜਗਤਾਰ ਦੀ ਪਹਿਲੀ ਰਚਨਾ 1953 ਵਿੱਚ, ਲੋਕ ਸਾਹਿਤ ਵਿੱਚ ਛਪੀ । ਗੁਰਇਕਬਾਲ ਸਿੰਘ ਨੇ 2004 ਵਿੱਚ ਜਗਤਾਰ ਕਾਵਿ ਸਮੀਖਿਆ ਤੇ ਸੰਵਾਦ ਲਿਖੀ ਜਗਤਾਰ ਨੇ ਪਾਕਿਸਤਾਨੀ ਲੇਖ “ਅਬਦੁਲ ਹਸਨ” ਦੀ ਉਰਦੂ ਕਿਤਾਬ “ਰਾਤ” ਅਤੇ “ਫੈਜ਼ ਅਹਿਮਦ ਫੈਜ਼” “ਰਾਤ ਕਾ ਰਾਜ” ਅਤੇ “ਹਿਸਟਰੀ ਆਫ ਪੇਂਟਿੰਗ ਇਨ ਇੰਡੀਆ” ਅਤੇ “ਕਰਤੁਲ ਹੈਦਰ” ਦੀ ਕਿਤਾਬ “ਏ ਰੈਡ ਕਾਈਟ” ਅਤੇ “ਸਨੇਕਸ ਅਰਾਊਂਡ ਅਸ” ਦਾ ਪੰਜਾਬੀ ਅਨੁਵਾਦ ਕੀਤਾ । 1996 ਵਿੱਚ ਜੁਗਨੂ ਦੀਵਾ ਤੇ ਦਰਿਆ ਗਜਲ ਸੰਗ੍ਰਹਿ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ । ਡਾਕਟਰ ਜਗਤਾਰ ਨੇ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਦੀ ਕਵਿਤਾ ਨੂੰ ਜੋੜਨ ਲਈ ਪੁੱਲ ਦਾ ਕੰਮ ਕੀਤਾ ਹੈ। ਦੁੱਧ ਪਥਰੀ ਕਾਵਿ ਸੰਗ੍ਰਹਿ ਨਾਲ ਉਹ ਪ੍ਰਗਤੀਵਾਦੀ ਕਵੀਆਂ ਵਿੱਚ ਸ਼ਾਮਿਲ ਹੋ ਗਿਆ। ਅਧੂਰਾ ਆਦਮੀ ਸੰਗ੍ਰਹਿ - ਪ੍ਰਯੋਗਸ਼ੀਲ ਲਹਿਰ ਤੋਂ ਪ੍ਰਭਾਵਿਤ ਹੈ । ਲਹੂ ਦੇ ਨਕਸ਼ ਸੰਗ੍ਰਹਿ - ਨਕਸ਼ਲਵਾਦ ਦਾ ਪ੍ਰਭਾਵ ਤੇ ਵਿਦਰੋਹੀ ਸੁਰ ਦਾ ਪ੍ਰਭਾਵ ਹੈ। ਸੀਸੇ ਦਾ ਜੰਗਲ - ਗਜ਼ਲ ਸੰਗ੍ਰਹਿ – ਉਦਾਸੀ, ਗਮੀ ਦੇ ਭਾਵਾਂ ਨੂੰ ਪੇਸ਼ ਕੀਤਾ। ਛਾਗਿਆ ਰੁੱਖ - ਇਤਿਹਾਸਿਕ ਚੇਤਨਾ, ਵਰਤਮਾਨ ਸੰਘਰਸ਼ ਕੀਤਾ । ਜੁਝਾਰੂ ਰੂਚੀਆਂ ਪੇਸ਼ ਕੀਤੀਆਂ । ਜੰਜੀਰਿਆਂ ਵਿੱਚ ਘਿਰਿਆ ਸਮੁੰਦਰ - ਜਗਤਾਰ ਦੀ ਰਚਨਾ ਪਰੰਪਰਾ ਨਾਲ ਜੁੜੀ ਹੋਣ ਦਾ ਪ੍ਰਮਾਣ ਹੈ ਅਤੇ ਸਮਕਾਲੀ ਯਥਾਰਥ ਅਤੇ ਬਦਲ ਰਹੇ ਸਮਾਜਿਕ ਮੁੱਲਾਂ ਨਾਲ ਚੱਲ ਰਹੀ ਸਾਂਝ ਦਾ ਪ੍ਰਤੀਕ ਵੀ ਹੈ । ਜੁਗਨੂੰ, ਦੀਵਾ ਤੇ ਦਰਿਆ - ਨਿਰੋਲ ਗਜ਼ਲ ਸੰਗ੍ਰਹਿ ਹੈ । ਮੂਲ ਵਿਸਾਂ ਪੰਜਾਬ ਦਾ ਅਸਤਿਤਵ (ਹੋਂਦ) ਹੈ। ਮੋਮ ਦੇ ਲੋਕ - ਆਖਰੀ ਕਾਵਿ ਸੰਗ੍ਰਹਿ । 2006 ਦੇ ਵਿੱਚ ਲੋਕ ਗੀਤ ਪ੍ਰਕਾਸ਼ਨ ਨੇ ਛਾਪਿਆ। ਇਹ ਗਜ਼ਲ ਸੰਗ੍ਰਹਿ ਨਾਵਲਕਾਰ ਨਾਨਕ ਸਿੰਘ ਨੂੰ ਭੇਟ ਕੀਤਾ । ਗਜਲ ਲਿਖਣ ਵਾਲੇ ਨੂੰ ਗਜ਼ਲਗੋ ਕਿਹਾ ਜਾਂਦਾ ਹੈ । ਪੰਜਾਬ ਸੰਤਾਪ ਨਾਲ ਸੰਬੰਧਿਤ ਕਵਿਤਾਵਾਂ – ਵਸ਼ੀਅਤ, ਕਰਫਿਊ, ਦੁਆ ਕਦੇ ਕਤਲ ਨਹੀਂ ਹੁੰਦੀ, ਚੁੱਪ ਦੇ ਜੰਜੀਰੇ, ਉਹ ਕੌਣ । ਸਹਿਰੀ ਜ਼ਿੰਦਗੀ ਨਾਲ ਸੰਬੰਧਿਤ - ਮਾਇਆ ਜਾਲ, ਕੀਮਤਾਂ, ਮੋਮਬੱਤੀਆਂ, ਰੌਸ਼ਨੀ ਦਾ ਸ਼ਹਿਰ, ਮੁਲੰਮਾ, ਸਫਰ ਦੀ ਰਾਤ ਸਿਆਸੀ ਕਵਿਤਾਵਾਂ - ਖੋਟੇ ਸਿੱਕੇ, ਨਵੀਂ ਤਾਸ਼, ਮਾਇਆ ਜਾਲ, ਦੁੱਖਾਂ ਦਾ ਦਾਰੂ, ਸਰਘੀ ਦੀ ਉਡੀਕ ਵਿੱਚ । ਹਰ ਮੋੜ ਤੇ ਸਲੀਬਾਂ (ਪ੍ਰਸਿੱਧ ਕਵਿਤਾ) ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ । ਦੁੱਧ ਪਥਰੀ (ਕਵਿਤਾ) - ਮੁਸਲਮਾਨ ਨਵਾਬਜਾਦੀ ਨਾਲ ਆਪਣੇ ਪਿਆਰ ਨੂੰ ਬਿਆਨ ਕੀਤਾ। ਖੂਨ ਲੋਕਾਂ ਦਾ ( ਪ੍ਰਸਿੱਧ ਕਵਿਤਾ ) - ਪ੍ਰਗਤੀਸ਼ੀਲ ਕਵਿਤਾ ਹੈ । ਵਿਕਾਸ ਦੇ ਰਾਹ ਤੇ ਤੁਰਦੇ ਰਹਿਣ ਦਾ ਉਪਦੇਸ਼ ਦਿੱਤਾ । ਜੇ ਘਰਾਂ ਤੋਂ ਤੁਰ ਪਏ ਹੋ ਦੋਸਤੋ, ਮੁਸ਼ਕਿਲਾਂ ਤੇ ਔਕੜਾਂ ਤੋਂ ਨਾ ਡਰੋ । ਜਦ ਰੁਕੋ ਤਾਂ ਨਕਸ਼ ਬਣ ਕੇ ਹੀ ਰੁਕੋ, ਜਦ ਤੁਰੋ ਤਾਂ ਰੌਸ਼ਨੀ ਵਾਂਗ ਹੀ ਤੁਰੋ ।ਪੁਰਸਕਾਰ 1980 ਵਿੱਚ ਪੰਜਾਬ ਆਰਟ ਕੌਂਸਲ ਚੰਡੀਗੜ੍ਹ ਵੱਲੋਂ ਮਿਲਿਆ । 1991 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਕਵੀ ਤੇ ਅਵਾਰਡ ਮਿਲਿਆ । 1995 ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੁਗਨੂ,ਦੀਵਾ ਅਤੇ ਦਰਿਆ ਲਈ । 1998 ਵਿੱਚ ਬੈਸਟ ਪੁਆਇੰਟ ਪੁਰਸਕਾਰ ਲਾਹੌਰ ਵੱਲੋਂ । 2000 ਵਿੱਚ ਅੰਤਰਰਾਸ਼ਟਰੀ ਯਾਦਗਾਰੀ ਪੁਰਸਕਾਰ । ਡਾਕਟਰ ਜਗਤਾਰ ਨੇ ਸ਼ੁਰੂ ਵਿੱਚ ਉਰਦੂ ਵਿੱਚ ਲਿਖਣਾ ਸ਼ੁਰੂ ਕੀਤਾ । ਪਹਿਲਾ ਉਰਦੂ ਵਿੱਚ ਕਹਾਣੀ ਲਿਖੀ ਫਿਰ ਕਵਿਤਾ । ਉਰਦੂ ਵਿੱਚ ਲਿਖਣ ਦੀ ਪ੍ਰੇਰਨਾ ਦੀਨਾ ਨਾਥ ਤੋਂ ਲਈ । ਉਰਦੂ ਤੋਂ ਪੰਜਾਬੀ ਵੱਲ ਆਉਣ ਦੀ ਪ੍ਰੇਰਨਾ ਸਾਧੂ ਸਿੰਘ ਹਮਦਰਦ ਤੋਂ ਲਈ । ਕਰਨੈਲ ਥਿੰਦ ਅਨੁਸਾਰ - ਜਗਤਾਰ ਦੀ ਗਜ਼ਲ ਕੇਵਲ ਹੁਸਨ, ਇਸ਼ਕ, ਖਿਆਲ ਆਦ ਤੱਕ ਹੀ ਸੀਮਤ ਨਹੀਂ ਸਗੋਂ ਬਦਲ ਰਹੇ ਸਮਾਜ ਦੇ ਸਮਾਜਿਕ ਮੁੱਲਾਂ ਨੂੰ ਵੀ ਪੇਸ਼ ਕੀਤਾ । ਡਾਕਟਰ ਜਗਤਾਰ ਗਜ਼ਲਕਾਰ ਵਜੋਂ ਮਸ਼ਹੂਰ ਹੈ English books voice of dissent hundred poets Indian poetry today modern Indian poet shakes around us forts in India ਸੰਪਾਦਿਤ ਕਿਤਾਬਾਂ ਦੁੱਖ ਦਰਿਆਉ ਪਾਰ ਦੇ ਚਿੱਟਾ ਘਾਰ ਧੁਆਖੀਆ ਅੱਖਾਂ ਆਖਿਆ ਫਰੀਦ ਨੇ ਸੂਫੀ ਕਾਵਿ ਤੇ ਉਸਦਾ ਪਿਛੋਕੜ ਚੋਣਵੀ ਪੰਜਾਬੀ ਗਜ਼ਲ ਪਰਲੇ ਪਾਰ ਬਰਫ ਹੇਠ ਦੱਬੇ ਹਰਫ ( ਉੱਤਰੀ ਅਮਰੀਕਾ ਦੇ ਗਜ਼ਲਕਾਰਾਂ ਦਾ ਸੰਗ੍ਰਹਿ ਹੈ ) ਖੋਜ - ਹੀਰ (ਦਮੋਦਰ) ਅਨੁਵਾਦਿਤ ਕਿਤਾਬਾਂ ਫੈਜ਼ ਇਨ ਇੰਡੀਆ - ਹਿਸਟਰੀ ਆਫ ਪੇਂਟਿੰਗ ਇੰਨ ਇੰਡੀਆ ਫੈਜ ਦੀ ਚੋਣਵੀਂ ਕਵਿਤਾ - ਰਾਤ ਦੀ ਰਾਤ ਅਬਦੁੱਲਾ ਹਸਨ ਦਾ ਨਾਵਲ - ਰਾਤ ਕਰਾਤੁਲ ਹੈਦਰ ਦੀਆਂ ਰਚਨਾਵਾਂ ਦਾ ਪੰਜਾਬੀ ਅਨੁਵਾਦ ਕੀਤਾ - ਸਨੇਕਸ ਅਰਾਉਂਡ ਅਸ , ਰੈਡ ਕਾਈਟ ਅਰਬੀ, ਫਾਰਸੀ, ਸੰਸਕ੍ਰਿਤ ਦੇ 200 ਸ਼ਬਦਾਂ ਦਾ ਤੇ ਮੁਹਾਵਰਿਆਂ ਦਾ ਪੰਜਾਬੀ ਅਨੁਵਾਦ ਕੀਤਾ । ਲਿੱਪੀਅੰਤਰ - ਸਾਂਝ (ਸਲੀਮ ਗਿਨੀ ਖਾਂ ਦਾ ਨਾਵਲ ਸੀ) ਕੂਕਨੂਸ (ਇਸਹਾਕ ਮੁਹੰਮਦ ਦਾ ਨਾਟਕ ਸੀ) ਜਿੱਥੇ ਪਿੱਪਲਾਂ ਦੀ ਠੰਢੀ ਛਾਂ ( ਲੋਕ ਗੀਤ ) ਕੇਸਰ ਸਿੰਘ ਕੇਸਰ ਅਨੁਸਾਰ - ਡਾਕਟਰ ਜਗਤਾਰ ਦੁੱਧ ਪਥਰੀ ਗਜਲ ਸੰਗ੍ਰਹਿ ਛਪਣ ਨਾਲ ਪ੍ਰਗਤੀਵਾਦੀ ਕਵੀਆਂ ਦੀ ਮੂਹਰਲੀ ਕਤਾਰ ਵਿੱਚ ਸ਼ਾਮਿਲ ਹੋ ਗਿਆ। ਦੁੱਧ ਪਥਰੀ ਦੀਆਂ ਪ੍ਰਸਿੱਧ ਕਵਿਤਾਵਾਂ – ਮ੍ਰਿਗਜਲੀ, ਨਵੀਂ ਤਾਸ਼, ਖੋਟੇ ਸਿੱਕੇ, ਜਵਾਰ ਭਾਟਾ, ਦੁੱਖਾਂ ਦਾ ਦਾਰੂ, ਦੋ ਤਸਵੀਰਾਂ ਅਧੂਰਾ ਆਦਮੀ ਕਵਿਤਾਵਾਂ - ਅਧੂਰਾ ਆਦਮੀ, ਨਵਾਂ ਗੌਤਮ, ਸ਼ਬਦਾਂ ਦੇ ਭਾਵ ਤੇ ਚਿਹਰੇ ਲਹੂ ਦੇ ਨਕਸ਼ - ਇਸ ਸੰਗ੍ਰਹਿ ਤੇ ਨਕਸਲਬਾੜੀ ਲਹਿਰ ਦਾ ਪ੍ਰਭਾਵ ਸੀ । ਇਹ ਲਹਿਰ 1967 ਵਿੱਚ ਪੱਛਮੀ ਬੰਗਾਲ ਦੇ ਪਿੰਡ ਨਕਸਲਵਾੜ ਤੋਂ ਸ਼ੁਰੂ ਹੋਈ । ਪ੍ਰਸਿੱਧ ਕਵਿਤਾਵਾਂ - ਨਿਆਸ਼ਾਲਾ ਚ ਲਿਆਦਾ ਦੋਸ਼ੀ, ਬਚਪਨ ਤੋਂ ਹੁਣ ਤੱਕ, ਭਾਲ, ਮਿੱਟੀ ਦਾ ਰਿਸ਼ਤਾ, ਫੈਸਲਾ, ਖੂਨ ਦਾ ਕਮਰਾ । ਛਾਂਗਿਆ ਰੁੱਖ - ਇਤਿਹਾਸਿਕ ਚੇਤਨਾ, ਵਰਤਮਾਨ ਸੰਘਰਸ਼ ਨੂੰ ਪੇਸ਼ ਕੀਤਾ । ਨਿਰੋਲ ਗਜਲ ਸੰਗ੍ਰਹਿ ਚਾਰ ਹਨ – ਸੀਸੇ ਦਾ ਜੰਗਲ, ਜੁਗਨੂੰ,ਦੀਵਾ ਤੇ ਦਰਿਆ, ਅੱਖਾਂ ਵਾਲੀਆ ਪੈੜਾਂ, ਮੋਮ ਦੇ ਲੋਕ ਸੀਸੇ ਦਾ ਜੰਗਲ - 1980 । ਸੰਪੂਰਨ ਗਜਲ ਸੰਗ੍ਰਹਿ ਸੀ । ਉਦਾਸੀ ਤੇ ਗਮੀ ਦੇ ਭਾਵਾਂ ਨੂੰ ਪੇਸ਼ ਕੀਤਾ । 1962 ਤੋਂ 1979 ਤੱਕ ਦੀਆਂ ਗਜ਼ਲਾਂ ਨੂੰ ਇਸ ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆ। ਸੇਅਰ - ਪੈਰਾਂ ਨੂੰ ਲਾ ਕੇ ਮਹਿੰਦੀ ਕੋਈ ਮੇਰੀ ਕਬਰ ਉੱਤੇ ਕਲੀਆਂ ਚੜਾਉਣ ਆਇਆ, ਪਰ ਅੱਗ ਲਾ ਗਿਆ।’ ਜੋ ਰਾਤ ਦੇ ਜੰਗਲ ਚੋਂ ਬੇਖੌਫ ਗੁਜ਼ਰਦੇ ਉਹਨਾਂ ਦੇ ਹੀ ਪੈਰਾਂ ਨੂੰ ਚੁੰਮਦੇ ਸਵੇਰੇ । ਬਿਜਲੀਆਂ ਦੇ ਵਾਂਗ ਹਨੇਰਿਆਂ ਨੂੰ ਚੀਰ ਕੇ ਮਿਲਾ , ਤੂੰ ਵੇਖ ਤਾ ਸਹੀ ਜਰਾ ਬਾਂਹ ਉਲਾਰ ਕੇ ਚਨੁਕਰੀ ਸ਼ਾਮ – 1990-1991 ਵਿੱਚ ਪ੍ਰਕਾਸ਼ਿਤ । 39 ਕਵਿਤਾਵਾਂ । ਪੰਜਾਬ ਦੇ ਸੰਤਾਪ ਨੂੰ ਪੇਸ਼ ਕੀਤਾ । ਪ੍ਰਸਿੱਧ ਕਵਿਤਾਵਾਂ - ਚੁੱਪ ਦੇ ਜੰਜੀਰੇ, ਉਹ ਕੌਣ ਨੇ, ਮੌਤ ਤੇ ਜ਼ਿੰਦਗੀ ਵਿਚਕਾਰ, ਦੁਆ ਕਦੇ ਕਤਲ ਨਹੀਂ ਹੁੰਦੀ, ਕਰਫਿਊ, ਕਦ ਤੱਕ ਮੰਨਣਾ ਭਾਣਾ, ਕੌਣ ਬੀਜੀ ਜਾਂਦਾ ਹੈ ਅਲਾਉਣੀਆਂ। (ਪੰਜਾਬ ਸੰਤਾਪ ਨਾਲ ਸੰਬੰਧਿਤ ਕਵਿਤਾਵਾਂ ਸਨ।) ਜੁਗਨੂੰ, ਦੀਵਾ ਤੇ ਦਰਿਆ - 1992 ਚ ਪ੍ਰਕਾਸ਼ਿਤ । 1995 ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ । ਨਿਰੋਲ ਗਜਲਾਂ ਦਾ ਸੰਗ੍ਰਹਿ ਹੈ। 76 ਗਜਲਾਂ ਨੇ। ਅੱਖਾਂ ਵਾਲੀਆਂ ਪੈੜਾਂ 1999 ਵਿੱਚ ਪ੍ਰਕਾਸਿਤ ਗਜਲ ਸੰਗ੍ਰਹਿ ਹੈ । ਪ੍ਰਵੇਸ਼ ਦੁਆਰ - 2003 । ਕਵੀ ਦਾ ਸੁਪਨਾ ਉਹਨਾਂ ਬਿਮਾਰੀਆਂ ਤੋਂ ਮੁਕਤ ਕਰਾਉਣਾ ਹੈ ਜੋ ਮਨੁੱਖ ਨੂੰ ਅਪਾਹਜ ਬਣਾਉਂਦੀ ਹੈ । ਕਵਿਤਾਵਾਂ - ਮਨ ਦੀ ਸ਼ਕਤੀ (ਅਮਰੀਕਾ ਬਾਰੇ) ਵਿਚਾਰਾਂ ਦਾ ਅੰਤਰ ਬਿਮਾਰ ਲੋਕ ਅਜੀਬ ਮੰਜਰ ਮੋਮ ਦੇ ਲੋਕ - 2006 - ਗਜਲ ਸੰਗ੍ਰਹਿ (ਆਖਰੀ) ਪਿਆਰ, ਕਾਇਨਾਤ, ਔਰਤ ਬਾਰੇ ਲਿਖਿਆ। ਲੋਕ ਸੂਰਜ ਫੜ ਰਹੇ, ਪੌੜੀ ਲਗਾ ਕੇ ਮੋਮ ਦੀ। ਲੈ ਰਹੇ ਫੁੱਲਾਂ ਦੀ ਸੁਪਨੇ, ਘਰਾਂ ਵਿੱਚ ਪੱਥਰ ਬੀਜ ਕੇ। ਸਭਾ ਅੰਦਰ ਜੋ ਕਹਿੰਦੇ ਔਰਤਾਂ ਨੂੰ ਹੱਕ ਦਵਾਉਣੇ ਨੇ , ਘਰਾਂ ਵਿੱਚ ਔਰਤਾਂ ਉਹਨਾਂ ਲਈ, ਫਿਰ ਕਿਉਂ ਖਿਡੋਣੇ ਨੇ। ਜਦ ਵੀ ਸੂਰਜ ਚੜ ਗਿਆ, ਇਹ ਰਾਜ ਰਹਿਣਾ ਰਾਜ ਨਾ, ਮੋਮ ਦੇ ਇਹ ਲੋਕ ਜੋ ਸਾਰੇ ਤੇਰੇ ਨਾਲ ਨੇ । ਸਹਿਰੀ ਜੀਵਨ ਨਾਲ ਸੰਬੰਧਿਤ ਕਵਿਤਾਵਾਂ - ਮਾਇਆ ਜਾਲ ,ਕੀਮਤਾਂ, ਮੋਮਬੱਤੀਆਂ, ਰੌਸ਼ਨੀ ਦਾ ਸ਼ਹਿਰ, ਮੁਲੰਮਾ, ਸਫਰ ਦੀ ਰਾਤ ਸਿਆਸੀ ਕਵਿਤਾਵਾਂ - ਖੋਟੇ ਸਿੱਕੇ, ਨਵੀਂ ਤਾਸ਼, ਸਰਘੀ ਦੀ ਉਡੀਕ. ਦੁੱਖਾਂ ਦੀ ਦਾਰੂ ਸਾਂਝੇ ਪੰਜਾਬ ਨਾਲ ਸੰਬੰਧਿਤ ਕਵਿਤਾਵਾਂ - ਬਚਪਨ ਤੋਂ ਹੁਣ ਤੱਕ, ਓਪਰੇ ਸ਼ਹਿਰ ਦੀ ਗੱਲ, ਤੀਸਰੀ ਵਾਰ ਮਿਲਣ ਪਿੱਛੋਂ, ਨਵੀਂ ਬਾਤ, ਅਨੋਖਾ ਰੁੱਖ ਦੀ ਦਾਸਤਾਨ, ਅਨਾਰ ਕਲੀ ਦਾ ਹਸਰ, ਸਿਰਕੰਪ ਨਾਲ ਗੱਲਬਾਤ ਪ੍ਰਸਿੱਧ ਕਵਿਤਾਵਾਂ ਹਰ ਮੋੜ ਤੇ ਸਲੀਬਾਂ ,ਜਲਕਣ, ਜ਼ਿੰਦਗੀ ਦਾ ਅਲਾਮਤ, ਖੂਨ ਲੋਕਾਂ ਦਾ, ਆਪਣਾ ਆਪਣਾ ਸੂਰਜ, ਜੇ ਘਰਾਂ ਤੋਂ ਤੁਰ ਪਏ ਹੋ ਦੋਸਤੋ।ਕਵਿਤਾਵਾਂ ਦੇ ਵਿਸ਼ੇ ਦੋ ਤਸਵੀਰਾਂ - ਸੰਪਰਦਾਇਕ ਵਖਰੇਵੇਂ ਦੀ ਭੇਟ ਚੜੀ ਮੁਹੱਬਤ ਦਾ ਦਰਦ ਪੇਸ ਕੀਤਾ ਜਵਾਰਭਾਟਾ - ਆਰਥਿਕ ਤੰਗੀਆਂ ਤੋਂ ਨਿਰਾਸ ਆਦਮੀ ਦੀ ਸਥਿਤੀ ਨੂੰ ਪੇਸ਼ ਕੀਤਾ ਕਾਲੇ ਦਿਨਾਂ ਦਾ ਇਤਿਹਾਸ - ਕਸ਼ਮੀਰ ਦੇ ਰਾਜਨੀਤਿਕ ਹਾਲਾਤਾਂ ਵਿੱਚ ਆਮ ਕਸ਼ਮੀਰੀ ਬੰਦੇ ਦੀ ਸਥਿਤੀ ਨੂੰ ਬਿਆਨ ਕੀਤਾ । ਹੀਰਾ ਮੰਡੀ ਲਾਹੌਰ ਦੀ ਇੱਕ ਸਾਮ - ਲਾਹੌਰ ਦੀਆਂ ਨਚਾਰ ਔਰਤਾਂ ਦੀ ਜ਼ਿੰਦਗੀ ਬਾਰੇ (ਦੁੱਖ ,ਦਰਦ) ਪੇਸ਼ ਕੀਤਾ ਖਜੁਰਾਹੋ ਦੀ ਸ਼ਾਮਾਂ , ਖਜੁਰਾਹੋ ਦੀ ਸਾਮਾ ਦੂਜਾ ਭਾਗ - ਖਜੁਰਾਹੋ ਦੀ ਮੂਰਤੀ ਕਲਾ ਬਾਰੇ । ਕੀ ਉੱਤਰ ਦਿਆਂ - ਮਜ਼ਦੂਰ ਦੀ ਸਥਿਤੀ ਬਾਰੇ । ਚਿੱਤਰ ਭੇਦ - ਪ੍ਰੇਮ ਭਾਵਨਾ ਦੀ ਪੇਸ਼ਕਾਰੀ ਹੈ। ਹਰ ਮੋੜ ਤੇ ਸਲੀਬਾਂ (ਗਜਲ) - ਜਿੰਦਗੀ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੀ ਪ੍ਰੇਰਨਾ ਦਿੱਤੀ । ਵਸ਼ੀਅਤ - ਪੰਜਾਬ ਦੇ (ਅੱਤਵਾਦ ਸਮੇਂ) ਕਾਲੇ ਦਿਨਾਂ ਵਿੱਚ ਸ਼ਹੀਦ ਹੋਏ ਲੋਕਾਂ ਦੀ ਵਸ਼ੀਅਤ ਰੁੱਖਾਂ ਦੇ ਨਾਮ ਕਰਦਾ ਹੈ । ਖੂਨ ਲੋਕਾਂ ਦਾ - ਪ੍ਰਗਤੀਵਾਦੀ ਗਜ਼ਲ - ਇਨਕਲਾਬ ਖਾਤਰ ਕੀਤੀ ਜੱਦੋ ਜਹਿਦ ਦਾ ਜ਼ਿਕਰ ਮਿਲਦਾ ਹੈ । ਖੋਟੇ ਸਿੱਕੇ – ਰੱਬ, ਮੱਧ ਸ਼੍ਰੇਣੀ ਤੇ ਮੰਗਤਿਆਂ ਉੱਪਰ ਵਿਅੰਗ ਕਸਿਆ । ਮੋਮਬੱਤੀਆਂ - ਕਾਲੀ ਮੰਡੀ ਦਾ ਚਿੱਤਰ ਪੇਸ਼ ਕੀਤਾ ।
ਬੈਚ, ਲਾਈਵ ਕਲਾਸਾਂ ਅਤੇ ਟੈਸਟਾਂ ਲਈ ਸਟੂਡੈਂਟ ਪੋਰਟਲ ’ਤੇ ਲੌਗਇਨ ਕਰੋ।

