Master Course 2.O Live Now Include Punjabi master cadre Test Series + notes | Virdi Coaching For Teaching Aspirants
Virdi CoachingPunjabi By Makhan Sir
Theory & Notes

ਭਾਈ ਵੀਰ ਸਿੰਘ ਜੀ ਦੇ ਬਾਰੇ ਸੰਪੂਰਨ ਜਾਣਕਾਰੀ ਜੋ ਪੰਜਾਬ ਵਿੱਚ ਹਰ ਪੇਪਰ ਦੇ ਵਿੱਚ ਪੁੱਛੇ ਜਾਦੇ ਹਨ । ਕੀ ਤੁਸੀ ਭਾਈ ਵੀਰ ਸਿੰਘ ਜੀ ਦੇ ਬਾਰੇ ਜਾਣਦੇ ਹੋ ?

11 Jan 2026 · Updated 15 Jan 2026 · 14 min read · Virdi Coaching
ਭਾਈ ਵੀਰ ਸਿੰਘ ਜੀ ਦੇ ਬਾਰੇ ਸੰਪੂਰਨ ਜਾਣਕਾਰੀ ਜੋ ਪੰਜਾਬ ਵਿੱਚ ਹਰ ਪੇਪਰ ਦੇ ਵਿੱਚ ਪੁੱਛੇ ਜਾਦੇ ਹਨ । ਕੀ ਤੁਸੀ ਭਾਈ ਵੀਰ ਸਿੰਘ ਜੀ ਦੇ ਬਾਰੇ ਜਾਣਦੇ ਹੋ ?

ਭਾਈ ਵੀਰ ਸਿੰਘ

 ਜਨਮ - 5 ਦਸੰਬਰ 1872 ਈਸਵੀ ਦੇ ਵਿੱਚ  ਜਨਮ ਸਥਾਨ - ਅੰਮ੍ਰਿਤਸਰ  ਮਾਤਾ ਦਾ ਨਾਮ - ਉੱਤਮ ਕੌਰ  ਪਿਤਾ ਦਾ ਨਾਮ - ਡਾਕਟਰ ਚਰਨ ਸਿੰਘ  ਦਾਦਾ ਜੀ ਦਾ ਨਾਮ - ਕਾਹਨ ਮੱਲ  ਪਤਨੀ ਜੀ ਦਾ ਨਾਮ - ਚਤਰ ਕੌਰ ਜੋ ਕਿ ਨਰਾਇਣ ਸਿੰਘ ਦੀ ਸਪੁੱਤਰੀ ਸੀ ਜਿਸ ਨਾਲ 1896 ਈਸਵੀ ਵਿੱਚ ਵਿਆਹ ਹੋਇਆ  ਦੋ ਪੁਤਰੀਆਂ - ਕਰਤਾਰ ਕੌਰ ਅਤੇ ਸੁਸ਼ੀਲ ਕੌਰ  ਦੇਹਾਂਤ - 10, ਜੂਨ 1957 ਅੰਮ੍ਰਿਤਸਰ ਨਾਨਾ - ਗਿਆਨੀ ਹਜ਼ਾਰਾਂ ਸਿੰਘ ਇੱਕ ਸਥਾਪਤ ਅਨੁਵਾਦਕ ਅਤੇ ਕਵੀ ਸਨ ਉਹਨਾਂ ਵੱਲੋਂ ਅਨੁਵਾਦ ਤੋਂ ਪੁਸਤਕਾਂ ਵਿੱਚ ਵਿਸ਼ਵ ਪ੍ਰਸਿੱਧ ਪੁਸਤਕਾਂ ਗੁਲਸਤਾ ਅਤੇ ਬੋਸਤਾ ਮਸ਼ਹੂਰ ਹਨ। ਗੁਰਬਾਣੀ ਦੇ ਵਿਆਖਿਆਕਾਰ ਸਨ।  ਸਿੱਖਿਆ - 1891 ਈਸਵੀ ਵਿੱਚ ਚਰਚ ਮਿਸ਼ਨ ਸਕੂਲ ਅੰਮ੍ਰਿਤਸਰ ਤੋਂ ਪੂਰੇ ਜਿਲ੍ਹੇ ਦੇ ਵਿੱਚ ਅਵਲ ਰਹਿ ਕੇ ਦਸਵੀਂ ਪਾਸ ਕੀਤੀ  ਭਾਈ ਵੀਰ ਸਿੰਘ ਅਧਿਆਤਮਕਵਾਦੀ, ਰਹੱਸਵਾਦੀ, ਨਵ ਰਹੱਸਵਾਦੀ ਕਵੀ ਸਨ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ  ਧਨੀ ਰਾਮ ਚਾਤਰਿਕ ਨੇ ਭਾਈ ਵੀਰ ਸਿੰਘ ਨੂੰ ਮੁਕਟਮਨੀ ਕਿਹਾ  ਰਤਨ ਸਿੰਘ ਜੱਗੀ ਨੇ ਪੰਜਾਬ ਦਾ ਭਾਈ ਗੁਰਦਾਸ ਕਿਹਾ ਪ੍ਰੋਫੈਸਰ ਪੂਰਨ ਸਿੰਘ ਨੇ ਚੂੜਾਮਨੀ  ਮੌਲਾ ਬਖਸ਼ ਕੁਸਤਾ ਟੈਗੋਰ ਤੇ ਇਕਬਾਲ ਬਰਾਬਰ ਦਰਜਾ ਦਿੱਤਾ ਸੁਰਿੰਦਰ ਸਿੰਘ ਕੋਹਲੀ ਨੇ ਨਵੀਨ ਕਵਿਤਾ ਦਾ ਮੋਢੀ  ਮੋਹਨ ਸਿੰਘ ਦੀਵਾਨਾਂ ਨੇ ਪੁਨਰ ਜਗ੍ਰਿਤੀ ਦਾ ਪਿਤਾਮਾ ਕਿਹਾ  ਪਿਆਰਾ ਸਿੰਘ ਪਦਮ ਨੇ ਪੰਜਾਬੀ ਸਾਹਿਤ ਦਾ ਪਿਤਾਮਾ ਦੱਸਿਆ  ਸੰਤ ਸਿੰਘ ਸੇਖੋ ਨੇ ਸਿੱਖ ਧਰਮ ਦੇ ਭਾਵਾਂ ਤੇ ਸਿਧਾਂਤਾਂ ਦਾ ਪੇਸ਼ਕਾਰ ਕਿਹਾ  ਭਾਈ ਵੀਰ ਸਿੰਘ ਨੂੰ ਅਰਸਾਂ ਦਾ ਕਵੀ ਤੇ ਪੰਜਾਬੀ ਦਾ ਵਿਲੀਅਮ ਵੁੱਡਵਰਥ ਵੀ ਕਿਹਾ ਜਾਂਦਾ ਹੈ ਕਿਉਂਕਿ ਅੰਗਰੇਜ਼ੀ ਕਵੀ ਵਿਲੀਅਮ ਵੁੱਡਵਰਥ ਵੀ ਕੁਦਰਤ ਬਾਰੇ ਬਹੁਤ ਕਵਿਤਾ ਲਿਖਦਾ ਸੀ । ਮੋਹਨਸਿੰਘ ਦੀਵਾਨਾ ਨੇ ਪੰਜਾਬ ਦਾ ਰਿਸ਼ੀ ਯੋਗੀ ਕਿਹਾ  ਸਵਰਨ ਸਿੰਘ ਨੇ - ਏਸੀਆ ਦਾ ਸਭ ਤੋਂ ਵੱਡਾ ਕਵੀ ਕਿਹਾ  ਭਾਈ ਮੋਹਨ ਸਿੰਘ ਵੈਦ ਨੇ ਭਾਈ ਵੀਰ ਸਿੰਘ ਦੀਆਂ ਰੁਬਾਈਆਂ ਨੂੰ ਹੀਰੇ ਦੀਆਂ ਕਣੀਆਂ ਕਿਹਾ  ਹਰਿੰਦਰ ਨਾਥ ਚਟੋਪਾਧਿਆਇ ਨੇ ਪੰਜਾਬ ਦਾ ਛੇਵਾਂ ਦਰਿਆ ਕਿਹਾ  ਆਧੁਨਿਕ ਪੰਜਾਬੀ ਗਲਪ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਕਿਉਂਕਿ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਸੁੰਦਰੀ ਲਿਖਿਆ ਸੀ  ਪੰਜਾਬੀ ਭਾਸ਼ਾ ਦਾ ਸੈਕਸਪੀਅਰ ਵੀ ਕਿਹਾ ਜਾਂਦਾ ਹੈ ਰਵਾਇਤੀ ਭਾਰਤੀ ਅਤੇ ਆਧੁਨਿਕ ਅੰਗਰੇਜ਼ੀ ਦੋਵੇਂ ਕਿਸਮ ਦੇ ਵਿਦਿਆ ਹਾਸਿਲ ਕੀਤੀ 1892 ਵਿੱਚ ਭਾਈ ਵੀਰ ਸਿੰਘ ਜੀ ਨੇ ਵਜ਼ੀਰ ਹਿੰਦ ਪ੍ਰੈਸ ਚਲਾਈ  1892 ਦੇ ਵਿੱਚ ਲਿਖਣਾ ਸ਼ੁਰੂ ਕੀਤਾ ਲਗਭਗ 20 ਸਾਲ ਦੀ ਉਮਰ ਦੇ ਵਿੱਚ  1893 ਦੇ ਵਿੱਚ ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ  1899 ਦੇ ਵਿੱਚ ਨਿਰਗੁਣਿਆਰਾ ਸਪਤਾਹਿਕ ਪੱਤਰ ਜਾਰੀ ਕੀਤਾ  1899 ਦੇ ਵਿੱਚ ਖਾਲਸਾ ਸਮਾਚਾਰ ਸਪਤਾਹਿਕ ਪੱਤਰ ਜਾਰੀ ਕੀਤਾ ਇਸ ਵਿੱਚ 323 ਕਵਿਤਾਵਾਂ ਉਹਨਾਂ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਈਆਂ  1899 ਤੋਂ 1990 ਤੱਕ ਖਾਲਸਾ ਸਮਾਚਾਰ ਪੱਤਰ ਅੰਮ੍ਰਿਤਸਰ ਤੋਂ ਹੀ ਪ੍ਰਕਾਸਿਤ ਹੁੰਦਾ ਰਿਹਾ 1990 ਤੋਂ ਬਾਅਦ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਤੋਂ ਪ੍ਰਕਾਸਿਤ ਹੋਣ ਲੱਗਾ  1901 ਦੇ ਵਿੱਚ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ ਕੀਤੀ  1902 ਦੇ ਵਿੱਚ ਖਾਲਸਾ ਕਾਲਜ ਦੀ ਅੰਮ੍ਰਿਤਸਰ ਦੀ ਸਥਾਪਨਾ ਕੀਤੀ  1908 ਦੇ ਵਿੱਚ ਪੰਜਾਬ ਐਂਡ ਸਿੱਧ ਬੈਂਕ ਤੇ ਸਿੱਖ ਐਜੂਕੇਸ਼ਨ ਕਮੇਟੀ ਅਤੇ ਸੈਂਟਰਲ ਖਾਲਸਾ ਪ੍ਰਚਾਰਕ ਵਿਦਿਆਲੇ ਦੀ ਸਥਾਪਨਾ ਕੀਤੀ  1908 ਦੇ ਵਿੱਚ ਭਾਈ ਵੀਰ ਸਿੰਘ ਸੈਂਟਰਲ ਅਨਾਥ ਆਸ਼ਰਮ ਦੀ ਸਥਾਪਨਾ ਕੀਤੀ 1909 ਦੇ ਵਿੱਚ ਆਨੰਦ ਮੈਰਿਜ ਐਕਟ ਭਾਈ ਵੀਰ ਸਿੰਘ ਜੀ ਦੀ ਅਗਵਾਈ ਹੇਠ ਪਾਸ ਹੋਇਆ  1920 ਦੇ ਵਿੱਚ ਹਰੀਜਨ ਸੁਧਾਰ ਲਹਿਰ ਨਾਲ ਜੁੜੇ  1949 ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਡਾਕਟਰ ਆਂਫ ਓਰੀਐਂਟਲ ਲਰਨਿੰਗ ਦੀ ਡਿਗਰੀ ਦਿੱਤੀ ਗਈ  1952 ਦੇ ਵਿੱਚ ਪੰਜਾਬ ਵਿਧਾਨ ਸਭਾ ਕੌਂਸਲ ਦੇ ਮੈਂਬਰ ਬਣੇ  1953 ਦੇ ਵਿੱਚ ਕਾਵ ਸੰਗ੍ਰਹਿ ਮੇਰੇ ਸਾਈਆਂ ਜੀਓ ਪ੍ਰਕਾਸ਼ਿਤ ਕੀਤਾ  1955 ਦੇ ਵਿੱਚ ਮੇਰੇ ਸਾਈਆਂ ਜੀਓ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ(1955 ਤੋਂ ਹੀ ਸਾਹਿਤ ਅਕਾਦਮੀ ਅਵਾਰਡ ਸ਼ੁਰੂ ਹੋਏ ਸੀ ਤੇ ਪਹਿਲਾਂ ਹੀ ਇਹਨਾਂ ਨੂੰ ਮਿਲਿਆ)  1954 ਦੇ ਵਿੱਚ ਅਭਿਨੰਦਨ ਗ੍ਰੰਥ ਨਾਲ ਸਨਮਾਨਿਤ ਕੀਤਾ ਗਿਆ  1956 ਦੇ ਵਿੱਚ ਪਦਮ ਭੂਸ਼ਣ ਮਿਲਿਆ  1987 ਦੇ ਵਿੱਚ ਅਣਪ੍ਰਕਾਸਿਤ ਗਜ਼ਲਾਂ ਦੀ ਪੁਸਤਕ ਛਾਪੀ  ਭਾਈ ਵੀਰ ਸਿੰਘ ਦੀਆ ਰਚਨਾਵਾਂ ਤੇ ਸਿੰਘ ਸਭਾ ਦਾ ਪ੍ਰਭਾਵ ਸੀ  ਭਾਈ ਵੀਰ ਸਿੰਘ ਸਾਹਿਤ ਕੋਸ਼ - ਡਾ.ਰਤਨ ਜੱਗੀ ਨੇ ਲਿਖਿਆ ਤੇ ਪਟਿਆਲਾ ਯੂਨੀਵਰਸਿਟੀ ਨੇ ਛਾਪਿਆ  ਭਾਈ ਵੀਰ ਨੇ ਸਿੰਘ ਨੇ ਰੁਬਾਈ ਛੰਦ ਲਿਖਣ ਦਾ ਰਿਵਾਜ਼ ਪਾਇਆ ਤੇ ਰੁਬਾਈ ਨੂੰ ਤੁਰਿਆਈ ਛੰਦ ਵੀ ਕਿਹਾ  ਰੁਬਾਈ ਅਰਬੀ ਸ਼ਬਦ ਹੈ ਜਿਸ ਨੂੰ ਚਹੁਬਰਗਾ ਤੁਰਿਆਈ ਛੰਦ ਤੇ ਤੁਰਾਨਾ ਛੰਦ ਵੀ ਕਿਹਾ ਜਾਂਦਾ ਹੈ  ਰੁਬਾਈ ਦੀਆਂ ਚਾਰ ਸਤਰਾਂ ਹੁੰਦੀਆਂ ਹਨ ਪਹਿਲੇ ਦੋ ਚਰਨਾਂ (ਸਤਰਾਂ) ਵਿੱਚ ਖਿਆਲ ਤੀਜੇ ਚਰਨ ਵਿੱਚ ਵਿਅੰਗ ਤੇ ਚੌਥੇ ਵਿੱਚ ਸਿੱਟਾ ਹੁੰਦਾ ਹੈ  ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਬਿਨਫਸਾ ਦਾ ਫੁੱਲ ਕਵਿਤਾਵਾਂ ਤੁਰਾਈ ਛੰਦ ਦੇ ਵਿੱਚ ਲਿਖੀਆਂ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਵਿਖੇ 1972 ਚ ਸਥਾਪਿਤ ਹੋਇਆ ਇਸ ਸਦਨ ਨੇ ਅਣਛਪੀਆਂ ਗਜ਼ਲਾਂ “ਭਾਈ ਵੀਰ ਸਿੰਘ ਸਿਰਲੇਖ” ਹੇਠ ਛਾਪੀਆਂ ਮੁਢਲਾ ਜੀਵਨ - ਕਟੜਾ ਗਰਬਾ ਅੰਮ੍ਰਿਤਸਰ ਵਿੱਚ ਬਤੀਤ ਕੀਤਾ 1925 ਦੇ ਵਿੱਚ ਲੋਰੈਂਸ ਰੋਡ ਅੰਮ੍ਰਿਤਸਰ ਚ ਪੰਜ ਏਕੜ ਦਾ ਘਰ ਲੈਂਦੇ ਹਨ ।1930 ਤੋਂ ਰਹਿਣ ਸ਼ੁਰੂ ਕਰਦੇ ਹਨ । ਇਸ ਘਰ ਨੂੰ ਹੁਣ “ਭਾਈ ਵੀਰ ਸਿੰਘ ਮੈਮੋਰੀਅਲ” ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।  ਭਾਈ ਵੀਰ ਸਿੰਘ ਦੇ ਜਨਮ ਦਿਨ ਪੰਜ ਦਸੰਬਰ ਤੇ ਪਟਿਆਲਾ ਯੂਨੀਵਰਸਿਟੀ ਨੇ ਪੰਜਾਬੀ ਬੋਲੀ ਦਿਹਾੜਾ ਮਨਾਉਣ ਦਾ ਐਲਾਨ ਕੀਤਾ।  ਭਾਰਤ ਸਰਕਾਰ ਨੇ ਜਨਮ ਸੰਤਾਬੰਦੀ 1972 ਦੇ ਵਿੱਚ ਭਾਈ ਵੀਰ ਸਿੰਘ ਦੇ ਨਾਮ ਤੇ ਮੋਹਰ ਜਾਰੀ ਕੀਤੀ ਰਚਨਾਵਾਂ  ਪਹਿਲੀ ਕਾਵ ਰਚਨਾ - ਨਨਾਣ ਭਰਜਾਈ । 1900 ਦੇ ਵਿੱਚ ਪ੍ਰਕਾਸ਼ਿਤ ਹੋਈ ।ਇਹ ਵਾਰਤਾਲਾਪ ਹੈ । ਸਮਾਜ ਸੁਧਾਰਕ ਦੇ ਤੌਰ ਤੇ ਲਿਖੀ ਗਈ ਸੀ। ਮਹਾਂਕਾਵਿ ਰਾਣਾ ਸੂਰਤ ਸਿੰਘ –  1905 'ਚ ਟਰੈਕਟ ਰੂਪ ਦੇ ਵਿੱਚ ਛਪਿਆ।  1909 ਦੇ ਵਿੱਚ ਪੁਸਤਕ ਰੂਪ ਵਿੱਚ ਛਪਿਆ । ਇਹ ਮਹਾਂਕਾਲ 35 ਸਰਗਾਂ ਵਿੱਚ ਵੰਡਿਆ ਹੈ। 14000 ਪੰਕਤੀਆਂ ਹਨ ।ਸ਼ਾਂਤ ਰਸ਼ ਪ੍ਰਧਾਨ ਹੈ।  ਸਿਰਖੰਡੀ ਛੰਦ ਵਰਤਿਆ ਗਿਆ ਹੈ ।  ਇਸ ਮਹਾਂਕਾਵਿ ਵਿੱਚ ਰਾਣਾ ਸੂਰਤ ਸਿੰਘ ਦੀ  ਰਾਣੀ ਰਾਜ ਕੌਰ ਦੀ ਪੀੜਾ ਨੂੰ ਬਿਆਨ ਕੀਤਾ  ਉਹ ਵਿਧਵਾ ਹੋ ਜਾਂਦੀ ਹੈ । ਰਾਜ ਕੌਰ ਦੀ ਪੀੜ ਨੂੰ ਗੁਰਬਾਣੀ ਨਾਲ ਜੋੜਿਆ ਤੇ ਇੱਕ ਚੰਗੇਰੀ ਨਾਰੀ ਦਾ ਚਰਿੱਤਰ ਪੇਸ਼ ਕੀਤਾ । ਭਰਥਰੀ ਹਰੀ ਜੀਵਨ ਤੇ ਨਿੱਜੀ ਸਤਕ –  1916 ਚ ਪ੍ਰਕਾਸਿਤ । ਭਰਥਰੀ ਹਰੀ ਤਿੰਨ ਰਚਨਾਵਾਂ ਜੋ ਸੰਸਕ੍ਰਿਤ ਵਿੱਚ ਲਿਖੀਆਂ 1. ਵੈਰਾਗ ਸ਼ਤਕ 2. ਸਿਗਾਰ ਸ਼ਤਕ 3. ਨੀਤੀ ਸ਼ਤਕ ਇਹਨਾਂ ਤਿੰਨਾਂ ਕਿਤਾਬਾਂ ਦਾ ਪੰਜਾਬੀ ਅਨੁਵਾਦ ਭਾਈ ਵੀਰ ਸਿੰਘ ਨੇ ਭਰਥਰੀ ਹਰੀ ਜੀਵਨ ਤੇ ਨੀਤੀ ਸਤਕ ਸਿਰਲੇਖ ਹੇਠ ਕੀਤਾ । ਸੁੰਦਰੀ  ਪਹਿਲਾਂ ਮੌਲਿਕ ਨਾਵਲ ।1898 ਦੇ ਵਿੱਚ ਪ੍ਰਕਾਸਿਤ ਹੋਇਆ।  ਪਾਤਰ ਬਲਵੰਤ ਨਾਇਕਾ ਸਿੱਖ ਬੀਬੀ ਸਤਵੰਤ ਕੌਰ - ਇਹ ਨਾਵਲ ਦੇ ਦੋ ਭਾਗ ਪ੍ਰਕਾਸਿਤ ਹੋਏ ਪਹਿਲਾ ਭਾਗ 1900 ਦੇ ਵਿੱਚ ਦੂਜਾ ਭਾਗ 1927 ਦੇ ਵਿੱਚ ਪ੍ਰਕਾਸ਼ਿਤ ਹੋਇਆ  ਬਿਜੈ ਸਿੰਘ - 1899 ਵਿੱਚ ਪ੍ਰਕਾਸਿਤ ਹੋਇਆ ਇਹ ਇੱਕ ਇਤਿਹਾਸਿਕ ਨਾਵਲ ਹੈ  ਬਾਬਾ ਨੌਧ ਸਿੰਘ - 1907 ਦੇ ਵਿੱਚ ਟਰੈਕਟ ਛਪਿਆ ।1921 ਦੇ ਵਿੱਚ ਪੁਸਤਕ ਦੇ ਵਿੱਚ ਛਪਿਆ । ਇਸ ਵਿੱਚ ਪਹਿਲੀ ਵਾਰ ਅੰਗਰੇਜ਼ਾਂ ਨੂੰ ਪ੍ਰਤੀਨਾਇਕ ਬਣਾਇਆ  ਸੱਤ ਔਖੀਆਂ ਰਾਤਾਂ - 1919 ਦੇ ਵਿੱਚ ਪ੍ਰਕਾਸ਼ਿਤ ਹੋਈ  ਰਾਣਾ ਭੰਬੌਰ ਨਾਟਕ ਰਾਜਾ ਲੱਖਦਾਤਾ ਸਿੰਘ  1910 ਦੇ ਵਿੱਚ ਪ੍ਰਕਾਸ਼ਿਤ ਹੋਇਆ । ਸਿੱਖੀ ਸੁਧਾਰ ਦਾ ਪਹਿਲਾ ਨਾਟਕ ਹੈ। ਹੋਰ ਰਚਨਾਵਾਂ  ਸ੍ਰੀ ਕਲਗੀਧਰ ਚਮਤਕਾਰ - 1925 ਦੇ ਵਿੱਚ ਪ੍ਰਕਾਸ਼ਿਤ। ਇਸਦੇ ਦੋ ਭਾਗ ਹਨ। ਪੂਰਬਾਰਥ – 56 ਸਾਖੀਆਂ ਉੱਤਰਾਰਥ 48 ਸਾਖੀਆਂ 20 ਸਾਖੀਆਂ ਕਾਵਿ ਰੂਪ ਵਿੱਚ ,22 ਗੀਤ ਹਨ (ਸਾਖੀਆਂ ਦੇ ਅੰਤ ਦੇ ਵਿੱਚ) ਸੰਪਾਦਿਕ ਪੁਸਤਕਾਂ ਜੋ ਭਾਈ ਵੀਰ ਸਿੰਘ ਨੇ ਕੀਤੀਆਂ  ਸਿੱਖਾਂ ਦੀ ਭਗਤ ਮਾਲਾ - ਭਾਈ ਮਨੀ ਸਿੰਘ ਜੀ ਦੀ ਰਚਨਾ ਪਰ ਭਾਈ ਵੀਰ ਸਿੰਘ ਜੀ ਨੇ 1912 ਦੇ ਵਿੱਚ ਸੰਪਾਦਿਤ ਕੀਤਾ ਇਹ ਕਿਤਾਬ ਭਾਈ ਗੁਰਦਾਸ ਜੀ ਦੀ ਗਿਆਰਵੀਂ ਵਾਰ ਦਾ ਟੀਕਾ (ਵਿਆਖਿਆ) ਹੈ । ਟੀਕਾ ਸੰਸਕ੍ਰਿਤੀ ਸ਼ਬਦ ਹੈ ਜਿਸਦਾ ਅਰਥ ਹੈ ਵਿਆਖਿਆ ਕਰਨਾ  ਪੰਥ ਪ੍ਰਕਾਸ਼ - ਗਿਆਨੀ ਗਿਆਨ ਦੀ ਰਚਨਾ ਹੈ  ਪ੍ਰਾਚੀਨ ਪੰਥ ਪ੍ਰਕਾਸ਼ - ਰਤਨ ਸਿੰਘ ਭੰਗੂ ਦੀ ਰਚਨਾ ਹੈ । ਇਸ ਵਿੱਚ ਗੁਰੂ ਨਾਨਕ ਤੋਂ ਲੈ ਕੇ ਸਿੱਖ ਮਿਸਲਾਂ ਤੱਕ ਰਾਜਨੀਤਿਕ ਹਾਲਾਤ ਬਿਆਨ ਕੀਤੇ ਹਨ ਭਾਈ ਵੀਰ ਨੇ ਇਸ ਨੂੰ 1914 ਦੇ ਵਿੱਚ ਸੰਪਾਦਿਤ ਕੀਤਾ ਪੁਰਾਤਨ ਜਨਮਸਾਖੀ  ਭਾਈ ਵੀਰ ਸਿੰਘ ਦੇ 1926 ਦੇ ਵਿੱਚ ਸੰਪਾਦਿਤ ਕੀਤਾ। ਇਸ ਵਿੱਚ 57 ਸਾਖੀਆਂ ਸਨ।  ਇਸ ਸਾਖੀ ਨੂੰ ਵਲਾਇਤ ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਲੰਦਨ ਦੀ ਲਾਇਬਰੇਰੀ ਚੋਂ ਮਿਲੀ ਹੈ । ਟਰੰਪ ਨੇ ਲੱਭਿਆ ਸੀ ਪੁਰਾਤਨ ਜਨਮ ਸਾਖੀ ਦੋ ਭਾਗ ਸਨ – 1. ਵਲਾਇਤ ਵਾਲੀ 2. ਹਾਫਿਜਾਬਾਦ ਵਾਲੀ –  ਇਹਨੂੰ ਹਾਫਿਜਾਬਾਦ ਵਿਖੇ ਗਿਆਨੀ ਗੁਰਮੁਖ ਜੀ ਨੇ ਲੱਭਿਆ ਸੀ ਦੋਨੋਂ ਭਾਗਾਂ ਨੂੰ ਮਿਲਾ ਕੇ ਪੁਰਾਤਨ ਜਨਮ ਸਾਖੀ ਬਣਦੀ ਹੈ  ਗੰਜਨਾਮਾ ਸਟੀਕ - ਸਟੀਕ ਦਾ ਅਰਥ ਮੂਲ ਸ਼ਬਦਾਂ ਦੀ ਅਰਥਾਂ ਸਮੇਤ ਵਿਆਖਿਆ ਭਾਈ ਵੀਰ ਨੇ 1914 ਚ ਸੰਪਾਦਿਤ ਕੀਤਾ ਇਸ ਵਿੱਚ ਭਾਈ ਨੰਦ ਲਾਲ ਗੋਆ ਦੀ ਰਚਨਾ ਦਾ ਪੰਜਾਬੀ ਅਨੁਵਾਦ ਹੈ ਦੱਸ ਗੁਰੂਆਂ ਦੀ ਮਹਿਮਾ ਕੀਤੀ ਹੈ।  ਸਾਖੀ ਪੋਥੀ - 1950 ਦੇ ਵਿੱਚ ਸੰਪਾਦਿਤ । ਆਲੋਚਨਾਤਮਿਕ ਵਿਆਖਿਆ ਕੀਤੀ ਹੈ। ਗੁਰ ਪ੍ਰਤਾਪ ਸੂਰਜ ਗ੍ਰੰਥ - ਭਾਈ ਸੰਤੋਖ ਸਿੰਘ ਦੀ ਰਚਨਾ ਹੈ। 14 ਜਿਲਦਾਂ ਵਿੱਚ  ਕਬਿੱਤ ਤੇ ਸਵਈਏ ਭਾਈ ਗੁਰਦਾਸ ਜੀ - 1940 ਚ ਪ੍ਰਕਾਸ਼ਤ  ਭਾਈ ਵੀਰ ਸਿੰਘ ਨੇ ਗਿਆਨੀ ਹਜ਼ਾਰਾ ਸਿੰਘ (ਨਾਨਾ) ਦੇ ਸ਼ਬਦਕੋਸ਼ (ਡਿਸਕਨਰੀ) ਦੀ ਸੋਧ ਕੀਤੀ ਤੇ 1898 ਦੇ ਵਿੱਚ ਪ੍ਰਕਾਸ਼ਿਤ ਕੀਤਾ ਇਸ ਨੂੰ ਗੁਰੂ ਗ੍ਰੰਥ ਕੋਸ਼ ਕਿਹਾ ਜਾਂਦਾ ਹੈ ਕਾਵ ਸੰਗ੍ਰਹਿ  ਦਿਲ ਤਰੰਗ - 1920 ਦੇ ਵਿੱਚ ਪ੍ਰਕਾਸ਼ਤ ਹੋਇਆ  ਲਹਿਰਾਂ ਦੇ ਹਾਰ ,ਤਰੇਲ ਧੁੱਪ ਕੇ - 1921  ਗੋਦਾਵਰੀ ਦਾ ਗੀਤ ,ਜੀਵਨ ਕੀ ਹੈ, ਪੁਸ਼ਾਪਵਤੀ, ਚੰਦਰਾਵਤ ,ਬਿਸਮਿਲ ਮੋਰ ,ਬੁਲਬੁਲ ਦੇ ਰਾਹੀ, ਮਟਕ ਹੁਲਾਰੇ - 1922 ਦੇ ਵਿੱਚ  ਬਿਜਲੀਆਂ ਦੇ ਹਾਰ - 1927  ਪ੍ਰੀਤਵੀਣਾ - 1929  ਕੰਬਦੀ ਕਲਾਈ - 1933  ਕੰਤ ਮਹੇਲੀ - 1950 ਦੇ ਵਿੱਚ ਲਿਖੀ ,1952 ਵਿੱਚ ਪ੍ਰਕਾਸ਼ ਹੋਈ ਇਹ ਇੱਕ ਬਾਰਾਮਾਹ ਹੈ  ਲਹਿਰ ਹੁਲਾਰੇ - 1951 ਦੇ ਵਿੱਚ ਮੇਰੇ ਸਾਈਆਂ ਜੀ - 1953 ਮੌਤ ਤੋਂ ਬਾਅਦ ਪ੍ਰਕਾਸ਼ਿਤ ਸਾਹਿਤਕ ਕਲੀਆਂ - 1973  ਸਿਕ ਸਿੱਧਰਾ - 1973 ਆਵਾਜ਼ ਆਈ - 1974  ਦਿਲ ਤਰੰਗ ਨਿੱਕੀਆਂ ਕਵਿਤਾਵਾਂ ਦਾ ਸਭ ਤੋਂ ਪਹਿਲਾ ਕਾਵਿ ਸੰਗ੍ਰਹਿ ਹੈ। ਲਹਿਰਾਂ ਦੇ ਹਾਰ - ਦਿਲ ਤਰੰਗ ਤੇ ਤ੍ਰੇਲ ਤੁਪਕੇ ਦੀਆਂ 57 ਰੁਬਾਈਆਂ ਸਾਮਲ ਹਨ। ਹੋਰ ਕਵਿਤਾਵਾਂ - ਜੀਵਨ ਕੀ ਹੈ ,ਬੁਲਬੁਲ ਦੇ ਰਾਹੀਂ, ਪੁਸ਼ਪਾਵਤ ਤੇ ਚੰਦਰਾਵਤੀ, ਬਿਸਮਲ ਮੋਰ ,ਫੁੱਡਿਆਂ ਤੋਤਾ, ਗੋਦਾਵਰੀ ਦਾ ਗੀਤ, ਬਿਨਫਸਾ ਦਾ ਫੁੱਲ. ਬ੍ਰਿਛ, ਪਿੰਜਰੇ ਪਿਆ ਪੰਛੀ ਆਦਿ  ਤ੍ਰੇਲ ਤੁਪਕੇ - 1921 , ਇਸ ਵਿੱਚ 57 ਰੁਬਾਈਆਂ ਹਨ। 1909 ਤੋਂ ਲੈ ਕੇ 1921 ਤੱਕ ਦੀਆਂ  ਮਟਕ ਹੁਲਾਰੇ - 1922 , ਇਸ ਕਿਤਾਬ ਦੀ ਭੂਮਿਕਾ ਪ੍ਰੋਫੈਸਰ ਪੂਰਨ ਸਿੰਘ ਨੇ ਲਿਖੀ ਇਸ ਕਿਤਾਬ ਚ ਕਸ਼ਮੀਰ ਦੀ ਸੁੰਦਰਤਾ ਦਾ ਵਰਨਣ ਹੈ ਛੋਟੀਆਂ ਕਵਿਤਾਵਾਂ ਤਿੰਨ ਭਾਗ ਵਿੱਚ ਵੰਡੀਆਂ ਹਨ 1. ਰਸ ਰੰਗ ਛੂਹ 2. ਪੱਥਰ ਕੰਬਣੀ 3. ਕਸ਼ਮੀਰ ਨਜ਼ਾਰੇ  ਚਾਰ ਲੰਬੀਆਂ ਕਵਿਤਾਵਾਂ ਵੀ ਹਨ- 1. ਲੱਲੀ 2. ਨਿਸ਼ਾਂਤ ਤੇ ਨੂਰਜਹਾਂ 3. ਫ੍ਰਾਮੁਰਜ ਦੀ ਵਿਲਕਣੀ  ਮਟਕ ਹੁਲਾਰੇ ਲਈ ਭਾਈ ਵੀਰ ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਵੱਲੋਂ ਹਜ਼ਾਰ ਰੁਪਏ ਦਾ ਸਨਮਾਨ ਵੀ ਮਿਲਿਆ ਮਟਕ ਹੁਲਾਰੇ ਵਿੱਚ ਕੁੱਲ 59 ਕਵਿਤਾਵਾ ਹਨ । ਮਟਕ ਹੁਲਾਰੇ ਵਿੱਚ ਸਾਮਿਲ ਕਵਿਤਾਵਾਂ  ਵਿਛਦੀ ਕੂੰਜ ,ਵਿਛੜੀ ਰੂਹ, ਅਨੰਤ ਦੀ ਛੂਹ ,ਇਛਾਬਲ ਤੇ ਡੂੰਗੀਆਂ ਸ਼ਾਮਾਂ, ਟੁਕੜੀ ਜੱਗ ਤੋਂ ਨਿਆਰੀ ,ਕਸ਼ਮੀਰ ਦੀ ਸੁੰਦਰਤਾ ,ਕੰਬਦੇ ਪੱਥਰ ,ਮੇਰੀ ਜਿੰਦੇ ,ਭਾਗਭਰੀ ਦੇ ਦਰਸ਼ਨ, ਕ੍ਰਿਸ਼ਨ ਗੰਗਾ ,ਚੜ ਤੇ ਚੱਕ ਘੁਮਾਣੀਆ, ਗੁਲਮਾਰਗ ਚਸ਼ਮਾ ਅਨੰਤ ਨਾਗ, ਵੈਰੀ ਨਾਗ ,ਵੈਰੀ ਨਾਗ ਤੇਰਾ ਪਹਿਲਾ ਝਲਕਾ ,ਅਵਤੀਪੁਰੇ ਦੇ ਖੰਡਰ, ਮਾਰਤੰਡ ਦੇ ਮੰਦਰ ,ਚਸ਼ਮਾ ਰਾਹੀਂ ,ਨਿਸ਼ਾਂਤਬਾਗ ,ਕੋਈ ਹਰਿਆ ਬੂਟ ਰਹਿਓ ਨੀ ,ਗੰਧਕ ਦਾ ਚਸਮਾ । ਬਿਜਲੀਆਂ ਦੇ ਹਾਰ  1927 ਦੇ ਵਿੱਚ ਪ੍ਰਕਾਸਿਤ ਹੋਇਆ । ਛੋਟੀਆਂ ਤੇ ਲੰਬੀਆਂ ਕਵਿਤਾਵਾਂ ਹਨ । ਲੰਮੀਆਂ ਕਵਿਤਾਵਾਂ - ਅਟਕ ,ਮਰਦ ਦਾ ਕੁੱਤਾ ,ਕੁਤਬ ਦੀ ਲਾਠ ,ਬੇਲਾ ਭੁਆਨੀ ,ਪਿਆਰ ਦੀ ਫਰਜ਼ ਦੀਆਂ ਦੇਵੀਆਂ ਦਾ ਸੰਵਾਦ ,ਗੰਗਾ ਰਾਮ (ਜੋ ਕਿ ਇੱਕ ਬਿਰਤਾਂਤਕ ਕਾਵਿ ਹੈ)  ਗੁਲਾਬ ਦਾ ਫੁੱਲ ਤੇ ਬਲਬਲਾ  ਗੰਗਾਰਾਮ -ਤੋਤੇ ਰਾਹੀਂ ਆਜ਼ਾਦੀ ਨੂੰ ਪੇਸ਼ ਕੀਤਾ  ਅਟਕ - ਭਾਰਤੀ ਇਤਿਹਾਸ ਦਾ ਦੁਖਦਾਈ ਪੱਖ ਪੇਸ਼ ਕੀਤਾ  ਕੁਤਬ ਦੀ ਲਾਠ - ਸੁੰਦਰਤਾ ਤੇ ਸੱਭਿਆਚਾਰ ਦੀ ਸੁਮੇਨਤਾ ਪੇਸ਼ ਕੀਤੀ।  ਲਹਿਰ ਹੁਲਾਰੇ - 1951 ਦੇ ਵਿੱਚ ਪ੍ਰਕਾਸ਼ਿਤ , 79 ਕਵਿਤਾਵਾਂ ਦਰਜ ਕੀਤੀਆਂ ਲਹਿਰਾਂ ਦੇ ਹਾਰ ,ਬਿਜਲੀਆ ਦੇ ਹਾਰ ,ਮਟਕ ਹੁਲਾਰੇ ਦੀਆਂ ਚੋਣਵੀਆਂ ਕਵਿਤਾਵਾਂ ਸ਼ਾਮਿਲ ਹਨ।  ਪ੍ਰੀਤਵੀਣਾ - 1928 ਦੇ ਵਿੱਚ ਗੁਲਮਰਗ ਵਿਖੇ ਲਿਖਿਆ ਤੇ 1929 ਦੇ ਵਿੱਚ ਪ੍ਰਕਾਸਿਤ ਹੋਇਆ । ਮੁੱਖ ਬੰਦ (ਭੂਮਿਕਾ) ਪ੍ਰੋਫੈਸਰ ਪੂਰਨ ਸਿੰਘ ਨੇ ਲਿਖੀ। ਪ੍ਰੀਤਵੀਣਾ ਲੰਮੀ ਕਵਿਤਾ ਹੈ ,ਆਮਤਵਾਂ ਪਰਮਾਤਮਾ ਦੇ ਬਿਰਹੋ ,ਦੁੱਖ ਤੇ ਮਿਲਾਪ ਨੂੰ ਪੇਸ਼ ਕੀਤਾ । ਕੰਬਦੀ ਕਲਾਈ - 1933 ਦੇ ਵਿੱਚ ਪ੍ਰਕਾਸ਼ਿਤ । 152 ਗੀਤ ਤੇ 70 ਰੁਬਾਈਆਂ ਹਨ। ਰਹਿਸ਼ਵਾਦੀ ਕਵਿਤਾ ਹੈ । ਇਸ ਵਿੱਚ ਭਾਈ ਵੀਰ ਨੇ ਗੁਰਪੂਰਬ ਸਮੇਂ ਲਿਖੇ ਗੀਤ ,ਕਵਿਤਾ ਸ਼ਾਮਿਲ ਕੀਤੇ ਹਨ ਜੋ ਖਾਲਸਾ ਸਮਾਚਾਰ ਵਿੱਚ ਛਪਦੇ ਹਨ। ਕੰਤ ਮਹੇਲੀ – 1952 ਦੇ ਵਿੱਚ ਪ੍ਰਕਾਸ਼ਿਤ । ਇਹ ਬਾਰਾਂਮਾਹ ਹੈ । 12 ਮਹੀਨਿਆਂ ਜਿਕਰ ਇਸ ਵਿੱਚ ਮਿਲਦਾ ਹੈ। ਰਾਗ ਭੈਰਵੀ ਤੇ ਰਾਗ ਕਸ਼ੂਰੀਆ ਚ ਲਿਖੀ ਹੈ । ਬਾਰਾਂਮਾਹ ਚੇਤ ਤੋਂ ਸ਼ੁਰੂ ਤੋਂ ਫੱਗਣ ਦੇ ਖਤਮ ਹੁੰਦਾ ਹੈ। ਮੇਰੇ ਸਾਈਆਂ ਜੀਓ - 1953 ਵਿੱਚ ਪ੍ਰਕਾਸ਼ਿਤ । 1955 ਵਿੱਚ ਇਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ । ਇਹ ਜਿਉਂਦੇ ਜੀ ਪ੍ਰਕਾਸ਼ ਹੋਣ ਵਾਲੀ ਆਖਰੀ ਕਿਤਾਬ ਹੈ । 72 ਕਵਿਤਾਵਾਂ ਹਨ (ਨੌ ਛੰਦ ਬੰਦ ਹਨ, 11 ਰਬਾਈਆਂ ਤੇ ਬਾਕੀ ਛੰਦ ਮੁਕਤ) ਹਨ। ਅਚਨਚੇਤੀ ਝਲਕਾਂ ਤੇ ਨਿੱਕੀ ਗੋਂਦ ਵਿੱਚ - ਮੁੱਖ ਕਵਿਤਾਵਾਂ ਹਨ ਭਾਈ ਵੀਰ ਸਿੰਘ ਨੇ ਕਵਿਤਾਵਾਂ ਦੇ ਵਿਸ਼ੇ – ਟੁਕੜੀ ਜੱਗ ਤੋਂ ਨਿਆਰੀ - ਕਸ਼ਮੀਰ ਦੀ ਸੁੰਦਰਤਾ ਨੂੰ ਰਹੱਸਮਈ ਢੰਗ ਨਾਲ ਬਿਆਨ ਕੀਤਾ ਹੈ। ਬਿਸਮਿਲ ਮੋਰ - ਨਵੀਂ ਸਭਿਅਤਾ ਕਾਰਨ ਪੈਦਾ ਹੋਈ ਹਿੰਸਾ ਤੇ ਐਸਪ੍ਰਸਤੀ ਦਾ ਵਿਰੋਧ ਕੀਤਾ। ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ - ਪ੍ਰਕਿਰਤੀ ਦੀ ਸੁੰਦਰਤਾ ਮਾਨਣ ਦਾ ਉਪਦੇਸ਼ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ  ਅਵੰਤੀਪੁਰ ਮਾਰਤੰਡ ਦੇ ਮੰਦਰ - ਭਾਰਤੀ ਸੱਭਿਆਚਾਰ ਪੇਸ਼ ਕੀਤਾ  ਸਮਾਂ - ਸਮੇਂ ਦੇ ਸਹੀ ਉਪਯੋਗ ਬਾਰੇ ਦੱਸਿਆ । ਸਮੇਂ ਦਾ ਮਾਨਵੀਕਰਨ ਸਮੇਂ ਦਾ ਸਦਉਪਯੋਗ “ਰਹੀ ਵਾਸਤੇ ਘੱਤ ,ਸਮੇਂ ਨੇ ਇੱਕ ਨਾ ਮੰਨੀ ਫੜ ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ” ਬਿਨਫਸ਼ਾ ਦਾ ਫੁੱਲ - ਕੁਦਰਤ ਦਾ ਮਾਨਵੀਕਰਨ ਵੈਰੀ ਨਾਗ ਤੇਰਾ ਪਹਿਲਾ ਝਲਕਾ – ਵੈਰੀਨਾਗ ਕਸ਼ਮੀਰ ਵਿੱਚ ਚਸ਼ਮਾ ਹੈ। ਇਸ ਦੀ ਸੁੰਦਰਤਾ ਦਾ ਵਰਨਣ ਕੀਤਾ ਹੈ  ਪਿੰਜਰੇ ਪਿਆ ਪੰਛੀ - ਗੁਲਾਮੀ ਦੇ ਜੀਵਨ ਪ੍ਰਤੀ ਨਫਰਤ ਪੇਸ਼ ਕੀਤੀ  ਨਿੱਕੀ ਗੋਦ ਵਿੱਚ - ਕੁਦਰਤ ਦੀ ਖੂਬਸੂਰਤੀ ਵਿੱਚ ਪਰਮਾਤਮਾ ਦੇ ਦੀਦਾਰ ਨੂੰ ਮੰਨਿਆ  ਫਰਾਮੁਰਜ ਵਿਲਕਣੀ - ਪਿਆਰ ਚ ਦੁਖੀ ਦਿਲ ਦਾ ਵਰਨਣ। 122 ਸਤਰਾਂ ਹਨ ਪਹਿਲੀਆਂ ਸਤਰਾਂ 17 ਸਤਰਾਂ ਦਾ ਫਰਾਮੁਰਜ ਸੁੱਤਾ ਪਿਆ ਤੇ 105 ਸਤਰਾਂ ਵਿੱਚ ਆਪਣੀ ਪ੍ਰੇਮਿਕਾ ਲਾਲਾਰੁੱਖ ਦੀ ਛੂਹ ਲਈ ਵਿਲਕਣੀ ਹੈ । ਇਹ ਲੰਬੀ ਕਵਿਤਾ ਹੈ  ਮਰਦ ਦਾ ਕੁੱਤਾ - ਬਿਜਲੀਆਂ ਦੇ ਹਾਰ ਚ ਦਰਜ ਲੰਬੀ ਬਿਰਤਾਂਤਕ ਕਵਿਤਾ ਹੈ  ਬੁਲਬੁਲ ਦੇ ਰਾਹੀ - 1907 ਦੇ ਵਿੱਚ ਨੈਨੀਤਾਲ ਵਿਖੇ ਲਿਖੀ । ਬੁਲਬੁਲ ਤੇ ਰਾਹੀ ਦਾ ਵਾਰਤਾਲਾਪ (ਸੰਵਾਦ) ਹੈ। ਕੁਦਰਤ ਦੇ ਪਰਿਵਰਤਨ ਦੇ ਨਿਯਮ ਤੋਂ ਜਾਣੂ ਕਰਵਾਇਆ  ਅਟਕ - ਅਟਕ ਦਰਿਆ ਤੇ ਲਿਖੀ। ਭਾਰਤੀ ਇਤਿਹਾਸ ਦੀ ਪੇਸ਼ਕਸ਼ ਹੈ । ਜੀਵਨ ਕੀ ਹੈ - ਲੰਬੀ ਕਵਿਤਾ । ਜੀਵਨ ਦੇ ਰਹੱਸ ਨੂੰ ਪੇਸ਼ ਕੀਤਾ ਹੈ  ਵੈਰੀ ਨਾਗ - ਇਸ ਵਿੱਚ ਜਹਾਂਗੀਰ ਬੇਗਮ ਨੂੰ ਖੁਸ਼ ਕਰਨ ਲਈ ਇੱਥੇ ਸੁੰਦਰ ਮਹਿਲ ਬਣਾ ਦਿੰਦਾ ਹੈ। ਅਚਨਚੇਤ ਝਲਕਾਂ - ਪ੍ਰੀਤਮ ਦੇ ਮਿਲਾਪ ਨੂੰ ਰੁਮਾਂਟਿਕ ਪੇਸ਼ ਕੀਤਾ । ਗਿਆਨੀ ਹਜ਼ਾਰਾ ਸਿੰਘ ਨੇ ਗੁਲਿਸਤਾ ਤੇ ਬੋਸਤਾ ਫਾਰਸੀ ਕਿਤਾਬਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ।  ਪ੍ਰੋਫੈਸਰ ਪੂਰਨ ਨੇ ਕਿਹਾ ਭਾਈ ਵੀਰ ਆਪਣੇ ਆਪ ਵਿੱਚ ਯੁਗ ਸਨ ਜਿਸਦੇ ਪ੍ਰਵੇਸ਼ ਨਾਲ ਨਵੀਂ ਪੰਜਾਬੀ ਦਾ ਮੁੱਢ ਬੱਝਾ । ਧਨੀ ਰਾਮ ਚਾਤ੍ਰਿਕ ਭਾਈ ਵੀਰ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਵਿੱਚ ਲਿਖਣ ਲੱਗੇ  ਭਾਈ ਵੀਰ ਸਿੰਘ ਨੇ ਕ੍ਰਿਸਚੀਅਨ ਟਰੈਕਟ ਤੇ ਬੁੱਕ ਸੁਸਾਇਟੀ ਦੇ ਵਾਂਗ ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ ਤੇ ਸਿੱਖੀ ਦਾ ਪ੍ਰਚਾਰ ਕੀਤਾ । ਕ੍ਰਿਸਚੀਅਨ ਸੋਸਾਇਟੀ ਦੀ ਸਥਾਪਨਾ ਆਗਰਾ ਵਿੱਚ ਈਸਾਈ ਦੇ ਪ੍ਰਚਾਰ ਲਈ ਕੀਤੀ । ਬਾਬਾ ਸੁਮੇਰ ਸਿੰਘ ਪਟਨਾ ਬ੍ਰਿਜ ਭਾਸ਼ਾ ਦੇ ਕਵੀ ਸਨ। ਭਾਈ ਵੀਰ ਨੇ ਉਹਨਾਂ ਨੂੰ ਮਹਾਕਾਵਿ ਰਾਣਾ ਸੂਰਤ ਸਿੰਘ ਸੁਣਾ ਕੇ ਪੰਜਾਬ, ਪੰਜਾਬੀ ਦੀ ਮਹੱਤਤਾ ਬਾਰੇ ਦੱਸਿਆ  ਇਛਾਬਲ ਤੇ ਡੂੰਘੀਆਂ ਸ਼ਾਮਾਂ - ਕਵਿਤਾ ਦੇ ਵਿੱਚ ਕਸ਼ਮੀਰ ਦੀ ਝੀਲ ਹੈ ਉਸ ਦੀ ਖੂਬਸੂਰਤੀ ਦਾ ਵਰਨਣ ਕੀਤਾ ਹੈ  ਹਿੰਦੁਸਤਾਨ ਟਾਈਮਸ ਅਖਬਾਰ ਮੁਤਾਬਿਕ ਭਾਈ ਵੀਰ ਸਿੰਘ ਜੀ ਬੀਹਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਕਵੀ ਹੋਏ ਹਨ।

MASTER COURSE 1.O ( JOIN NOW )

ਟੀਚਿੰਗ ਪ੍ਰੀਖਿਆ ਦੀ ਪੱਕੀ ਤਿਆਰੀ ਲਈ
ਬੈਚ, ਲਾਈਵ ਕਲਾਸਾਂ ਅਤੇ ਟੈਸਟਾਂ ਲਈ ਸਟੂਡੈਂਟ ਪੋਰਟਲ ’ਤੇ ਲੌਗਇਨ ਕਰੋ।

ਹੋਰ ਪੜ੍ਹੋ

Theory & Notes

ਅੱਜ ਤੁਹਾਨੂੰ ਡਾ. ਜਗਤਾਰ ਬਾਰੇ ਸੰਪੂਰਨ ਜਾਣਕਾਰੀ ਪ੍ਰਦਾਨ ਕਰਾਗੇ । ਕੀ ਤੁਸੀ ਜਾਣਦੇ ਹੋ ਡਾ. ਜਗਤਾਰ ਦੇ ਬਾਰੇ ?

14 Jan 2026 · 10 min read

ਡਾ. ਜਗਤਾਰ  ਜਨਮ – 23 ਮਾਰਚ,1935 ਮੌਤ – 30 ਮਾਰਚ, 2010 ਪਿਤਾ – ਨੱਥਾ ਸਿੰਘ ( ਮੱਧ ਸ੍ਰੇਣੀ ਦੇ ਗਰੀਬ ਕਿਸਾਨ ਘਰਾਣੇ ਨਾਲ ਸੰ…

Read notes